PAGRI

ਪੰਜਾਬ ਦੇ ਵਿੱਚ ਪਿਛਲੇ ਸਮੇਂ ਦੌਰਾਨ ਮੌਸਮੀ ਹਾਲਾਤਾਂ ਕਾਰਣ ਝੋਨੇ ਦੀ ਫਸਲ ‘ਤੇ ਉੱਲੀ ਲੱਗਣ ਕਾਰਣ ਕਿਸਾਨਾਂ ਦਾ ਨੁਕਸਾਨ ਹੋਇਆ ਹੈ।ਇਸ ਮੌਕੇ ਕੈਮੀਕਲ ਉਪਾਆਂ ਤੋਂ ਹਟ ਕੇ ਕੁਦਰਤੀ ਹੱਲ ਲੱਭਣ ਦੀ ਲੋੜ ਹੈ।


ਇਹ ਵੀ ਸਾਹਮਣੇ ਆਇਆ ਹੈ ਕਿ ਬਾਸਮਤੀ ‘ਤੇ ਮਾਰ ਪਾ ਰਿਹਾ ਝੰਡਾ ਰੋਗ ਸਿੱਧੀ ਬਿਜਾਈ ਵਾਲੀ ਫਸਲ ਉੱਤੇ ਨਹੀਂ ਹੋਇਆ ਇਸਦਾ ਕਾਰਣ ਪਾਣੀ ਦਾ ਖੜਾ ਨਾ ਹੋਣਾ ਅਤੇ ਜੜਾਂ ਨ੍ਹੰ ਲੋੜੀਦੀ ਹਵਾ ਅਤੇ ਪਾਣੀ ਮਿਲਦੇ ਰਹਿਣਾ ਹੈ।


ਕੇਂਦਰ ਸਰਕਾਰ ਵਲੋਂ ਫਸਲਾਂ ਵਿੱਚ ਕੈਮੀਕਲ ਦੇ ਮਾਪਦੰਡ ਦਿਨੋਂ ਦਿਨ ਸਖਤ ਕੀਤ ਜਾ ਰਹੇ ਹਨ।


ਇਹਨਾਂ ਉਪਾਆਂ ਰਾਹੀਂ ਜ਼ਹਿਰ ਮੁਕਤ ਜਾਂ ਆਰਗੈਨਿਕ ਖੇਤੀ ਦੇ ਚਾਹਵਾਨ ਕਿਸਾਨ ਆਪਣੀ ਫਸਲ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਨ।

ਸਭ ਤੋਂ ਪਹਿਲਾਂ ਤੇ ਹਰ ਇਕ ਕਿਸਾਨ ਕੋਲ 200 ਲੀਟਰ ਸਮਰੱਥਾ ਵਾਲੇ ਪੰਜ ਪਲਾਸਟਿਕ ਦੇ ਡਰੰਮ ਜਿਹਨਾਂ ਚ ਟੂਟੀ ਇਸਤਰਾਂ ਉੱਚੀ ਲੱਗੀ ਹੋਵੇ ਕਿ ਹੇਠਲਾ ਦਸ ਲੀਟਰ ਪਾਣੀ ਹਰ ਵਾਰ ਰਹਿ ਜਾਵੇ ਹੋਣੇ ਜਰੂਰੀ ਹਨ ਅਤੇ ਦੋ ਵੱਡੇ ਮਿੱਟੀ ਦੇ ਘੜੇ (ਮੱਟ) ਹੋਣੇ ਜਰੂਰੀ ਹਨ..ਸਾਰੀ ਉਮਰ ਕੰਮ ਆਉਣਗੇ..
ਹਰੇਕ ਡਰੰਮ ਚ ਗੁੜ ਦੋ ਢਾਈ ਕਿਲੋ+ਇਕ ਡੇਢ ਕਿਲੋ ਵੇਸਣ+200 ਲੀਟਰ ਪਾਣੀ ਹੋਵੇਗਾ ਬੱਸ ਕਲਚਰ ਲਈ ਦਵਾਈ ਵੱਖ ਵੱਖ ਹੋ ਸਕਦੀ ਹੈ..200 ਲੀਟਰ ਕਲਚਰ ਇਕ ਏਕੜ ਲਈ ਹੈ ਪਰ ਵਿਸ਼ੇਸ਼ ਹਾਲਤਾਂ ਚ ਦੋ ਏਕੜ ਲਈ ਵੀ ਕਾਫੀ ਹੈ ਜਾਂ ਫਿਰ ਸੰਘਣਤਾ ਵਧਾ ਕੇ ਜ਼ਿਆਦਾ ਰਕਬੇ ਲਈ ਸਪਰੇਅ ਰੂਪ ਜਾਂ ਪਾਣੀ ਦੇ ਨਾਲ ਦਿੱਤੀ ਜਾ ਸਕਦੀ ਹੈ..ਕਲਚਰ ਪਾਊਡਰ ਫਾਰਮ ਜਾਂ ਤਰਲ ਚ ਵੀ ਆਉਂਦੇ ਹਨ..ਏਕੜ ਦੀ ਡੋਜ਼ ਮੁਤਾਬਿਕ ਤਿਆਰ ਕਰ ਲਓ..ਕਿਸੇ ਚੰਗੇ ਬਾਇਓ ਉਤਪਾਦ ਵੇਚਣ ਵਾਲੇ ਦੁਕਾਨਦਾਰ ਕੋਲ ਹੀ ਮਿਲਣਗੇ…

1) ਟਰਾਈਕੋਡਰਮਾ…ਇਹ ਸੰਜੀਵਨੀ ਦੇ ਨਾਮ ਹੇਠ ਆਉਂਦਾ ਹੈ ਅਤੇ ਜ਼ਮੀਨ ਦੀ ਉੱਲੀ ,ਝੰਡਾ ਰੋਗ ਆਦਿ ਲਈ ਲਾਭਦਾਇਕ ਹੈ..ਪਨੀਰੀ ਵਿੱਚ ਵੀ ਪਾਇਆ ਜਾ ਸਕਦਾ ਅਤੇ ਪਨੀਰੀ ਲਾਉਣ ਵੇਲੇ ਜੜਾਂ ਵੀ ਡੋਬੀਆਂ ਜਾ ਸਕਦੀਆਂ..ਸਿੱਧੀ ਬਿਜਾਈ 25-30 ਦਿਨ ਵਾਲੀ ਜਾਂ ਕੱਦੂ ਵਾਲੇ 5-10 ਵਾਲੇ ਝੋਨੇ ਚ 2 ਕਗ ਟਰਾਈਜਕੋਡਰਮਾ ਸਾਲ ਪੁਰਾਣੀ 25-30 ਰੂੜੀ ਜਾਂ ਕੰਪੋਸਟ ਚ ਮਸਲ ਕੇ ਫਿਰ 72 ਘੰਟੇ ਛਾਂਵੇ ਰੱਖ ਕੇ ਬੈਕਟੀਰਿਆ ਮਲਟੀਪਲ ਕਰਕੇ ਛੱਟਾ ਵੀ ਦਿੱਤਾ ਜਾ ਸਕਦਾ ਹੈ।

2)ਸੂਡੋਮਨਾਸ…ਇਹ ਰਖਸ਼ਕ ਦੇ ਨਾਮ ਹੇਠ ਆਉਂਦਾ ਹੈ ਅਤੇ ਫਸਲ ਦੀ ਉੱਲੀ ਵਾਸਤੇ ਬਹੁਤ ਲਾਭਦਾਇਕ ਹੈ..ਇਸਦੀ ਵਰਤੋਂ ਨਾਲ ਸ਼ੀਥ ਬਲਾਈਟ,ਭਲ਼ਭ ਵਗੈਰਾ ਆਉਂਦੀਆਂ ਹੀ ਨਹੀਂ..
ਪੈਦਾ ਹੋਏ ਝੰਡਾ ਰੋਗ ਦੀ ਵੀ ਪੂਰਣ ਰੋਕਥਾਮ ਕਰ ਦਿੰਦਾ ਹੈ..2 ਕਗ ਸਾਲ ਪੁਰਾਣੀ ਰੂੜੀ ਚ ਮਸਲ ਕੇ ਜਾਂ ਰੇਤਾ ਚ ਮਿਲਾ ਕੇ ਧਸ਼੍ਰ 45 ਦਿਨ ਅਤੇ ਕੱਦੂ ਵਾਲੀ ਬਾਸਮਤੀ ਨੂੰ 25-35 ਦਿਨ ਦੇ ਵਿੱਚ ਜਾਂ ਫਿਰ ਪਹਿਲਾਂ ਟਰਾਈਕੋਡਰਮਾ ਪਾਇਆ ਹੋਣ ਦੀ ਸੂਰਤ ਚ ਉਸਤੋਂ10-15 ਬਾਦ ਦਿੱਤਾ ਜਾ ਸਕਦਾ।


3)ਬਵੇਰੀਆ ਬਿਸੀਆਨਾ..ਇਹ ਕਲਚਰ ਫਸਲ ਦੇ ਰਸ ਚੂਸਕ ਕੀੜਿਆਂ ਲਈ ਹੈ।


4) ਕਾਲੀਚੱਕਰਾ..ਇਸ ਦਵਾਈ ਦਾ ਕਲਚਰ ਫਸਲ ਦੀ ਸੁੰਡੀ ਅਤੇ ਸਿਉਂਕ ਵਾਸਤੇ ਬਹੁਤ ਅਸਰਕਾਰਿਕ ਹੈ..ਸੁਂਡੀ ਅਤੇ ਸਿਉਂਕ ਵਿਚਲੀ ਪ੍ਰੋਟੀਨ ਹੀ ਇਸ ਜੀਵਾਣੂਂ ਦਾ ਭੋਜਨ ਹੈ ਅਤੇ ਵਿਸ਼ੇਸ਼ ਗੱਲ ਇਹ ਹੈ ਕਿ ਮਿੱਤਰ ਕੀੜਿਆਂ ਦਾ ਨੁਕਸਾਨ ਨਹੀਂ ਕਰਦੀ।


5)ਵੇਸਟ ਡੀਕੰਪੋਜ਼ਰ..ਇਹ ਕਲਚਰ ਪਹਿਲੇ ਪਾਣੀ ਨਾਲ ਹੀ ਦਿੱਤਾ ਜਾ ਸਕਦਾ ਹੈ..ਜ਼ਮੀਨ ਦੀ ਰਹਿੰਦ ਖੂੰਹਦ ਨੂੰ ਕੰਪੋਜ਼ ਕਰਕੇ ਫਸਲ ਲਈ ਤਾਕਤ ਵਧਾਉਣ ਦਾ ਕੰਮ ਕਰਦਾ..ਗਰੋਥ ਚ ਮਦਦ ਕਰਦਾ ਹੈ…ਸਿੱਲੇ ਹਾਲਾਤਾਂ ਚ ਹੀ ਕੰਮ ਕਰਦਾ ਹੈ।


6)ਫਟਕੜੀ+ ਨੀਲਾ ਥੋਥਾ+ ਹਿੰਗ…ਢਾਈ ਕਿੱਲੋ ਫਟਕੜੀ ਅਤੇ 250 ਗਰਾਮ ਨੀਲਾ ਥੋਥਾ ਕੁੱਟ ਕੇ ਰੇਤ ਚ ਮਿਲਾ ਕੇ ਵੱਤਰ ਚ 25-40 ਦਿਨ ਦੀ ਫਸਲ ਚ ਛਿੱਟਾ ਦੇਕੇ ਉੱਲੀ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਜਾਂ ਪਹਿਲਾ ਪਾਣੀ ਲੱਗਣ ਤੋਂ ਪਹਿਲਾਂ ਹੀ ਇਕ ਕਿਲੋ ਫਟਕੜੀ (ਚਿੱਟੀ ਜਾਂ ਲਾਲ) ਨੂੰ ਸੂਤੀ ਕੱਪੜੇ ਚ ਬੰਨ ਕੇ ਪਾਣੀ ਦੇ ਨੱਕੇ ਅੱਗੇ ਵੀ ਰੱਖਿਆ ਜਾ ਸਕਦਾ ਹੈ..ਨਾਲ 200 ਗਰਾਮ ਹਿੰਗ ਵੀ ਰੱਖੀ ਜਾ ਸਕਦੀ ਹੈ…ਫਟਕੜੀ ੳਨਟਿ ਢੁਨਗੁਸ-ਵਿਰੳਲ+ੳਨਟਿਸੲਪਟਿਚ ਹੈ ਜਦਕਿ ਹਿੰਗ ਨੂੰ ਸਿਉਂਕ ਬਿਲਕੁਲ ਪਸੰਦ ਨਹੀਂ ਕਰਦੀ।


7)ਸਰੋਂ ਦੀ ਖਲ..25-35 ਦਿਨ ਦੀ ਫਸਲ ਚ ਸਰੋਂ ਦੀ ਖਲ 18 ਕਗ ਕੁੱਟ ਕੇ ਛੱਟਾ ਦੇਣ ਨਾਲ ਜ਼ਮੀਨ ਅਤੇ ਫਸਲ ਚ ਬਹੁਮੰਤਵੀ ਨਤੀਜੇ ਮਿਲਦੇ ਹਨ..ਜ਼ਮੀਨ ਫੁੱਲਦੀ ਹੈ ਅਤੇ ਕੜਵਾਹਟ ਕਰਕੇ ਕੀੜੇ ਮਕੌੜੇ ਵੀ ਨਹੀਂ ਲੱਗਦੇ।


8)ਇਸਤੋਂ ਇਲਾਵਾ ਨਿੰਮ+ਅੱਕ+ ਅਰਿੰਡ+ ਦੇ ਪੱਤਿਆਂ ਦਾ ਕੁਤਰਾ ਕਰਕੇ ਖਿਲਾਰਨਾ ਜਾਂ ਉਬਾਲ ਕੇ ਪਾਣੀ ਨੂੰ ਵੀ ਵਰਤਿਆ ਜਾ ਸਕਦਾ ਜੋ ਹਾਨੀਕਾਰਕ ਕੀੜਿਆਂ ਅਤੇ ਵਾਇਰਸਾਂ ਲਈ ਉਪਯੋਗੀ ਹੈ ..ਲਸਣ + ਹਰੀ ਮਿਰਚ ਨੂੰ ਕੁੱਟ ਕੇ ਪੇਸਟ ਬਣਾ ਕੇ ਫਿਰ ਪਾਣੀ ਚ ਘੋਲ ਕੇ ਸਪਰੇਅ ਕਰਨ ਨਾਲ ਵੀ ਕੀਟਾਂ ਤੋਂ ਛੁਟਕਾਰਾ ਰਹਿੰਦਾ ਹੈ।


9)ਮਿੱਟੀ ਦੇ ਘੜਿਆਂ ਚ ਸਟੋਰ ਕੀਤੀ ਸੱਤ ਅੱਠ ਦਿਨ ਪੁਰਾਣੀ ਚਾਟੀ ਦੀ ਲੱਸੀ ਦੇ ਵੀ 25 ਲੀਟਰ ਪਾਣੀ ਚ ਦੋ ਲੀਟਰ ਪੁਰਾਣੀ ਲੱਸੀ ਪਾਕੇ ਫਸਲ ਦੇ ਗੋਭ ਚ ਆਉਣ ਤੋਂ ਪਹਿਲਾਂ ਸੱਤ ਦਿਨ ਦੇ ਵਕਫੇ ਨਾਲ ਕੀਤੇ ਦੋ ਛਿਣਕਾਵ ਫਸਲ ਅਤੇ ਦਾਣੇ ਦੀ ਰੰਗਤ ਬਦਲ ਦਿੰਦੇ ਹਨ।


ਜੇਕਰ ਅਸੀਂ ਲੱਸੀ ਵਿੱਚ ਤਾਂਬੇ ਦੇ ਟੁਕੜੇ ਡੋਬ ਦੇਈਏ ਤਾਂ ਉਹ ਕਾਪਰਆਕਸੀਲੇਰੇਟ ਬਣ ਜਾਂਦੀ ਹੈ ਜੋ ਉੱਲੀਨਾਸ਼ਕ+ਕੀਟਨਾਸ਼ਕ ਦਾ ਕੰਮ ਕਰਦੀ ਹੈ।


10)ਫਸਲ ਨੂੰ ਤਾਕਤ ਦੇਣ ਵਾਲੀ ਸਪਰੇਅ ਦੇ ਰੂਪ ਚ ਪਾਥੀਆਂ ਦੇ ਪਾਣੀ ਦੀ ਸਪਰੇਅ ਵੀ ਕਰ ਸਕਦੇ ਹਾਂ ਜਿਸ ਲਈ ਪ੍ਰਤਿ ਏਕੜ ਲਈ ਸਾਲ ਪੁਰਾਣੀਆਂ 5-6 ਪਾਥੀਆਂ 12-15 ਲੀਟਰ ਪਾਣੀ ਚ 48 ਘੰਟੇ ਡੋਬਣ ਤੋਂ ਬਾਦ ਪਾਥੀਆਂ ਕੱਢ ਲਓ ਅਤੇ ਬਚੇ ਹੋਏ ਤਾਂਬੇ ਰੰਗੇ ਪਾਣੀ ਦੀ ਸਪਰੇਅ ਕਰੋ। ਇਹ ਜ਼ਿਬਰੈਲਿਕ ਐਸਿਡ ਹੀ ਹੈ ਅਤੇ ਤਕਰੀਬਨ 14-16 ਪੋਸ਼ਕ ਤੱਤਾਂ ਨਾਲ ਭਰਪੂਰ ਤਰਲ ਹੈ।


ਘਰ ਦੀ ਰਸੋਈ ਦੇ ਸਬਜ਼ੀਆਂ ਅਤੇ ਫਲਾਂ ਦੇ ਛਿਲਕਿਆਂ ਰੂਪੀ ਕਚਰੇ ਤੋਂ ਬਾਇਓ ਐਨਜ਼ਾਈਮ ਬਣਾ ਕੇ ਸਪਰੇਅ ਕਰ ਸਕਦੇ ਹਾਂ..ਬੱਸ ਪਲਾਸਟਿਕ ਦੀ ਬਾਲਟੀ ਚ ਇਕੱਠੇ ਕਰਕੇ ਪਾਣੀ ਪਾਕੇ ਢੱਕਣ ਲਾ ਦਿਓ…ਕਚਰਾ ਫਰਮੈਂਟ ਹੋਕੇ ਨਿੱਤਰਿਆ ਹੋਇਆ ਤਰਲ ਕੰਮ ਦਾ ਹੈ।


ਜ਼ਹਿਰਮੁਕਤ ਅਤੇ ਉੱਚ ਕੁਆਲਿਟੀ ਦੀ ਬਾਸਮਤੀ ਲਈ ਤਾਂ ਉਪਰੋਕਤ ਫਾਰਮੂਲੇ ਰਾਮ ਬਾਣ ਹਨ..ਸਸਤੇ ਹਨ ਅਤੇ ਬਜ਼ਾਰ ਦੀਆਂ ਮਹਿੰਗੀਆਂ ਅਤੇ ਨਕਲੀ ਦਵਾਈਆਂ ਦਾ ਖਰਚਾ ਵੀ ਬਚਾਉਂਦੇ ਹਨ।
ਜੇਕਰ ਤੁਹਾਡੇ ਕੋਲ ਪਸ਼ੂ ਹਨ ਤਾਂ ਯਕੀਨੀ ਬਣਾਓ ਕਿ ਪਸ਼ੂਆਂ ਦਾ ਪਿਸ਼ਾਬ ਗੋਹੇ ਵਿੱਚ ਰਲੇ ਨਾ ਕਿ ਨਾਲੀ ਚ ਜਾਵੇ..ਰੂੜੀ ਟੋਏ ਚ ਇਕੱਠੀ ਕਰੋ ਅਤੇ ਟਰਾਈਕੋਡਰਮਾ+ਫਸ਼ਭ (ਫਾਸਫੇਟ ਸੋਲੂਬਲਾਈਜ਼ਿੰਗ ਬੈਕਟੀਰੀਆ) ਦਾ ਇਕ ਇਕ ਪੈਕੇਟ ਰੂੜੀ ਵਾਲੇ ਟੋਏ ਚ ਮਿਲਾ ਦਿਓ।


ਵਾਰੀ ਬੰਨ ਕੇ ਆਪਣੀ ਜ਼ਮੀਨ ਦੇ ਹਰ ਇਕ ਕਿੱਲੇ ਚ ਮਿਸ਼ਰਿਤ ਹਰੀ ਖਾਦ ਬੀਜੋ ਅਤੇ ਜ਼ਮੀਨ ਚ ਮਿਲਾ ਦੇਵੋ।


ਝੋਨੇ ਦੀ ਫਸਲ ਚ ਵਾਧ ਘਾਟ ਪੂਰੀ ਕਰਨ+ ਉੱਲੀ ਤੋਂ ਬਚਾਉਣ+ਦਾਣੇ ਦੀ ਚਮਕ ਵਧਾਉਣ ਲਈ ਗੋਭ ਚ ਆਉਣ ਤੋਂ ਪਹਿਲਾਂ 13-00-45+120 ਤਰਲ ਜ਼ਿੰਕ+ਕਲੀ ਦਾ ਪਾਣੀ (300-400 ਗ ਕਲੀ ਪਾਣੀ ਚ ਸ਼ਾਮ ਨੂੰ ਡੋਬ ਕੇ ਹਿਲਾਓ,ਸਵੇਰੇ ਪੁਣ ਕੇ ਵਰਤੋ) ਜਾਂ 00-52-34+ 100 ਗ ਬੌਰਨ ਦੀ 125 ਲੀਟਰ ਪਾਣੀ ਚ ਪ੍ਰਤਿ ਏਕੜ ਸਪਰੇਅ ਕਰੋ..ਫਸਲ ਦੀ ਲੋੜ ਮੁਤਾਬਿਕ ਸੱਤ ਦਿਨ ਦੇ ਵਕਫੇ ਨਾਲ ਸਪਰੇਅ ਦੋਹਰਾ ਵੀ ਸਕਦੇ ਹੋ।
ਹੁਣ ਦਾਣੇਦਾਰ ਖਾਦਾਂ+ ਜ਼ਹਿਰਾਂ ਦੇ ਦਿਨ ਥੋੜੇ ਹੀ ਹਨ..ਵਧੀਆ ਸਪਰੇਅ ਪੰਪ ਕਾਇਮ ਕਰ ਲਵੋ।

Leave a Reply

Your email address will not be published. Required fields are marked *