PAGRI

ਪੰਜਾਬ ਖੇਤੀਬਾੜੀ ਮੁੜ ਸੁਰਜੀਤੀ ਉਪਰਾਲਾ (ਪਗੜੀ) ਵੱਲੋਂ ਕੋਠੇ ਗੱਜਣ ਸਿੰਘ ਵਾਲੇ ਵਿਖੇ ਖੇਤੀਬਾੜੀ ਜਮੀਨ ਦੀ ਮਿੱਟੀ ਦੀ ਪਰਖ, : ਉਦੇਸ਼ , ਢੰਗ ਅਤੇ ਲਾਭ ਵਿਸ਼ੇ ਤੇ ਸੈਮੀਨਾਰ/ਵੈਬੀਨਾਰ ਕਰਾਇਆ ਗਿਆ | ਇਸ ਸਮੇਂ ਵਿਸ਼ਵ ਪ੍ਰਸਿਧ ਖੇਤੀਬਾੜੀ ਭੂਮੀ ਵਿਗਿਆਨੀ ਡਾ ਮਿਲਖਾ ਸਿੰਘ ਔਲਖ ਬਾਨੀ ਉਪਕੁਲਪਤੀ ਬਾਂਦਾ ਯੂਨੀਵਰਸਿਟੀ ਉੱਤਰ ਪ੍ਰਦੇਸ਼, ਕਿਸਾਨਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ | ਡਾ ਕਾਬਲ ਸਿੰਘ ਗਿੱਲ , ਸਾਬਕਾ ਡੀਨ ਜ਼ਾਂਬੀਆ ਯੂਨੀਵਰਸਿਟੀ ਨੇ ਜੂਮ ਰਾਹੀਂ ਸੰਬੋਧਨ ਕੀਤਾ |ਇਸ ਸਮੇਂ ਸ ਲਾਲ ਸਿੰਘ ਬਾਨੀ ਪਗੜੀ ਅਤੇ ਡਾ ਹਰਿੰਦਰ ਸਿੰਘ ਲਾਂਬਾ ਜੀ ਸਕੱਤਰ ਪਗੜੀ ਜੂਮ ਰਾਹੀਂ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਰਹੇ| ਸਾਡੇ ਮਹਿਮਾਨ ਖੇਤੀਬਾੜੀ ਵਿਗਿਆਨੀਆਂ ਨੇ ਬੜੀ ਸਰਲ ਭਾਸ਼ਾ ਵਿੱਚ ਆਪਣੇ ਵਿਚਾਰ ਰੱਖੇ |ਇਸ ਸਮੇਂ ਸ ਅਮਰਜੀਤ ਸਿੰਘ ਢਿੱਲੋਂ, ਸ ਪਰਮਜੀਤ ਸਿੰਘ ਮਾਨ ਸਮੇਤ ਇਲਾਕੇ ਦੇ ਪੰਚ ਸਰਪੰਚ ਅਤੇ ਕਿਸਾਨ ਹਾਜ਼ਰ ਹੋਏ| ਸੈਮੀਨਾਰ ਦਾ ਸਮੁੱਚਾ ਪ੍ਰਬੰਧ ਸ ਮਨਜੀਤ ਸਿੰਘ ਲਾਲੇਆਣਾ ਨੇ ਬੜੀ ਤਨਦੇਹੀ ਨਾਲ ਨਿਭਾਇਆ

Powered By EmbedPress

Leave a Reply

Your email address will not be published. Required fields are marked *