ਮਈ 2023 ਤੋਂ ਪਗੜੀ ਸੰਸਥਾ ਵੱਲੋਂ ਛੋਟੇ ਕਿਸਾਨਾਂ ਦੀ ਬਿਹਤਰੀ ਲਈ ਸ. ਮਨਜੀਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੇ ਮੁੱਖ ਫਸਲਾਂ, ਘਰੇਲੂ ਪੱਧਰ ਤੇ ਸਬਜੀਆਂ ਉਗਾਉਂਣਾ ਅਤੇ ਮੁਰਗੀ ਪਾਲਣ ਸਬੰਧੀ ਲਾਏ ਕਿਸਾਨ ਸਿਖਲਾਈ ਕੈਂਪਾਂ ,ਸਬਜੀ ਬੀਜਾਂ ਅਤੇ ਚੂਚਿਆਂ ਸਬੰਧੀ ਕੀਤੀ ਆਰਥਿਕ ਸਹਾਇਤਾ ਦੇ ਬੜੇ ਸਾਰਥਕ ਨਤੀਜੇ ਪ੍ਰਾਪਤ ਹੋਏ | ਫਸਲਾਂ ਅਤੇ ਸਬਜੀਆਂ ਵਾਸਤੇ ਚਾਰ ਸੌ ਤੋਂ ਵੱਧ ਕਿਸਾਨਾਂ ਨੇ ਅਤੇ ਮੁਰਗੀ ਪਾਲਣ ਵਿੱਚ ਤੀਹ ਕਿਸਾਨਾਂ ਨੇ ਲਾਭ ਉਠਾਇਆ | ਸਭ ਤੋਂ ਵੱਧ ਮਿਹਨਤੀ ਕਿਸਾਨਾਂ ਦਾ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ | ਕਿਸਾਨ ਸਨਮਾਨ ਸਮਾਗਮ ਦੀ ਪ੍ਰਧਾਨਗੀ ਸ. ਲਾਲ ਸਿੰਘ ਪ੍ਧਾਨ ਪਗੜੀ ਸੰਸਥਾ ਵੱਲੋੰ ਕੀਤੀ ਗਈ | ਇਸ ਸਮਾਗਮ ਵਿੱਚ ਸ. ਕੁਲਤਾਰ ਸਿੰਘ ਸੰਧਵਾਂ ,ਮਾਣਯੋਗ ਸਪੀਕਰ ਸਾਹਿਬ, ਪੰਜਾਬ ਵਿਧਾਨ ਬਤੌਰ ਮੁੱਖ ਮਹਿਮਾਨ ਅਤੇ ਸ. ਮਨਜੀਤ ਸਿੰਘ ਜਿਲ੍ਹਾ ਖੇਤੀਬਾੜੀ ਅਫਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਪੀਕਰ ਸਾਹਿਬ ਵੱਲੋਂ ਸੱਤਰ ਤੋਂ ਵੱਧ ਕਿਸਾਨਾਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੀ ਸਮਾਪਤੀ ਸਮੇਂ ਪ੍ਬੰਧਕਾਂ ਅਤੇ ਪਤਵੰਤੇ ਸੱਜਣਾਂ ਨੇ ਸਪੀਕਰ ਸਾਹਿਬ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ |